ਤੁਸੀਂ ਅੱਜ ਦੀਵਾਲੀ ਵਾਲੇ ਦਿਨ ਖਾਣੇ 'ਚ ਪਨੀਰ ਜਾਲਫਰੇਜੀ ਬਣਾ ਸਕਦੇ ਹੋ। ਇਹ ਘਰ ਆਏ ਮਹਿਮਾਨਾਂ ਅਤੇ ਘਰ ਦੇ ਮੈਂਬਰਾਂ ਨੂੰ ਬਹੁਤ ਹੀ ਪਸੰਦ ਆਵੇਗੀ। ਇਹ ਖਾਣ 'ਚ ਵੀ ਸਵਾਦ ਲੱਗਦੀ ਹੈ ਅਤੇ ਬਣਾਉਣ 'ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
- 200 ਗ੍ਰਾਮ ਪਨੀਰ
-150 ਗ੍ਰਾਮ ਗਾਜਰ
- 2 ਸ਼ਿਮਲਾ ਮਿਰਚ
- 2-3 ਪਿਆਜ
- 4 ਸਾਬਤ ਲਾਲ ਮਿਰਚ
- 1 ਛੋਟਾ ਚਮਚ ਲਾਲ ਮਿਰਚ ਪਾਊਡਰ
- ਅੱਧਾ ਚਮਚ ਜੀਰਾ
- 1 ਛੋਟਾ ਚਮਚ ਅਦਰਕ-ਲੱਸਣ ਪੇਸਟ
- 2 ਛੋਟੇ ਚਮਚ ਸਿਰਕਾ
- ਟਮਾਟੋ ਸੋਸ
- ਨਮਕ(ਜ਼ਰੂਰਤ ਅਨੁਸਾਰ)
- ਤੇਲ
ਬਣਾਉਣ ਲਈ ਵਿਧੀ:
- ਇਕ ਪੈਨ 'ਚ ਤੇਲ ਗਰਮ ਕਰੋ ਅਤੇ ਉਸ 'ਚ ਜੀਰਾ ਪਾਓ।
- ਫਿਰ ਲਾਲ ਮਿਰਚ ਅਤੇ ਪਿਆਜ ਪਾ ਕੇ ਫਰਾਈ ਕਰੋ।
- ਜਦੋਂ ਪਿਆਜ ਭੂਰਾ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ, ਸਿਰਕਾ, ਅਦਰਕ-ਲੱਸਣ ਦਾ ਪੇਸਟ ਪਾ ਕੇ ਭੁੰਨ੍ਹ ਲਓ।
- ਹੁਣ ਇਸ 'ਚ ਪਨੀਰ, ਪਿਆਜ, ਗਾਜਰ ਅਤੇ ਸ਼ਿਮਲਾ ਮਿਰਚ ਦੇ ਟੁਕੜੇ ਪਾ ਕੇ ਮਿਲਾਓ। ਫਿਰ ਟਮਾਟੋ ਸੋਸ ਅਤੇ ਨਮਕ ਪਾ ਕੇ ਮਿਲਾ ਲਓ।
- ਤਿਆਰ ਪਨੀਰ ਜਾਲਫਰੇਜੀ ਨੂੰ ਰੋਟੀ ਨਾਲ ਖਾਓ ਅਤੇ ਪਰੋਸੋ।
ਦੀਵਾਲੀ 'ਤੇ ਤਿਆਰ ਕਰੋ ਮੋਹਨ ਭੋਗ
NEXT STORY